ਉਨਮੀਲਿਤ
unameelita/unamīlita

ਪਰਿਭਾਸ਼ਾ

ਇੱਕ ਅਰਥਾਲੰਕਾਰ. ਜਿਸ ਥਾਂ ਤੁੱਲ (ਸਮਾਨ) ਪਦਾਰਥਾਂ ਵਿੱਚ ਕੋਈ ਖ਼ਾਸ ਗੁਣ ਭੇਦ ਜਣਾਵੇ, ਇਹ "ਉਨਮੀਲਿਤ" ਅਲੰਕਾਰ ਦਾ ਰੂਪ ਹੈ. "ਉਨਮੀਲਿਤ ਸਾਦ੍ਰਿਸ਼੍ਯ ਤੇ ਹੇਤੁ ਭੇਦ ਕਛੁ ਮਾਨ." (ਕਾਵ੍ਯ ਪ੍ਰਭਾਕਰ)#ਉਦਾਹਰਣ-#ਗਹਿਣੇ ਜ੍ਯੋਂ ਜਰਪੋਸ਼ ਦੇ ਨਹਿ ਸੋਇਨ ਸਾਖੈ,¹#ਧਉਲੇ ਦਿੱਸਨ ਛਾਹ ਦੁੱਧ ਸਾਦਹੁ ਗੁਣ ਗਾਖੈ,#ਤਿਉ ਸਾਧੁ ਅਸਾਧੁ ਪਰੱਖੀਅਨ ਕਰਤੂਤ ਸੁਭਾਖੈ. (ਭਾਗੁ)#੨. ਵਿ- ਖੋਲ੍ਹਿਆ ਹੋਇਆ। ੩. ਖਿੜਿਆ ਹੋਇਆ. ਪ੍ਰਫੁੱਲਿਤ.
ਸਰੋਤ: ਮਹਾਨਕੋਸ਼