ਪਰਿਭਾਸ਼ਾ
ਅ਼ [عُّناب] ਉ਼ਨਾਬ. ਸੰਗ੍ਯਾ- ਸਰਦ ਪਹਾੜਾਂ ਵਿੱਚ ਪੈਦਾ ਹੋਣ ਵਾਲਾ ਇੱਕ ਕਿਸਮ ਦਾ ਬੇਰ, ਜੋ ਸਿਆਹੀ ਦੀ ਝਲਕ ਨਾਲ ਭੂਰਾ ਹੁੰਦਾ ਹੈ. ਇਸ ਨੂੰ ਯੂਨਾਨੀ ਹਕੀਮ ਅਨੇਕ ਨੁਸਖ਼ਿਆਂ ਵਿੱਚ ਵਰਤਦੇ ਹਨ. ਇਸਦੀ ਤਾਸੀਰ ਸਰਦ ਤਰ ਅਤੇ ਦ੍ਰਾਵਕ (ਕਬਜ਼ ਕੁਸ਼ਾ) ਹੈ.#ਉਨਾਬ ਗਲੇ ਦੇ ਸੁਰ ਨੂੰ ਸਾਫ ਕਰਦਾ ਹੈ. ਲਹੂ ਦੇ ਵਿਕਾਰ ਮਿਟਾਉਂਦਾ ਹੈ. ਖਾਂਸੀ ਦੂਰ ਕਰਦਾ ਹੈ. ਕਮਰਪੀੜ ਜਿਗਰ ਦੇ ਰੋਗ ਅਤੇ ਪਿਆਸ ਬੁਝਾਉਣ ਲਈ ਬਹੁਤ ਗੁਣਕਾਰੀ ਹੈ। ੨. ਵਿ- ਉਨਾਬ. ਲੰਮੇ ਨੱਕ ਵਾਲਾ.
ਸਰੋਤ: ਮਹਾਨਕੋਸ਼
UNÁB
ਅੰਗਰੇਜ਼ੀ ਵਿੱਚ ਅਰਥ2
s. m, The tree or fruit of Zizyphus Jujuba, Nat. Ord. Rhamneæ) used medicinally, being considered useful for cold and brain diseases; i. q. Ber.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ