ਪਰਿਭਾਸ਼ਾ
ਸੰ. उपजाप- ਉਪਜਾਪ. ਸੰਗ੍ਯਾ- ਅਜੇਹੇ ਸੁਰ ਵਿੱਚ ਕੀਤਾ ਜਾਪ, ਜੋ ਦੂਜੇ ਨੂੰ ਸੁਣਾਈ ਨਾ ਦੇਵੇ. ਇਸ ਦਾ ਨਾਉਂ "ਉਪਾਂਸ਼ੁ ਜਪ" ਭੀ ਹੈ. "ਉਪਜੰਪ ਉਪਾਇ ਨ ਪਾਈਐ ਕਤਹੂ." (ਪ੍ਰਭਾ ਮਃ ੪) ੨. ਸੰ. उपयुक्त- ਉਪਯੁਕਤ. ਵਿ- ਯੋਗ੍ਯ. ਠੀਕ. ਮੁਨਾਸਿਬ. ਉਚਿਤ. "ਰਾਮ ਨਾਮਿ ਚਿਤ ਰਾਪੈ ਜਾਂਕਾ। ਉਪਜੰਪਿ ਦਰਸਨ ਕੀਜੈ ਤਾਂਕਾ." (ਗਉ ਅਃ ਮਃ ੧)
ਸਰੋਤ: ਮਹਾਨਕੋਸ਼