ਉਪਪੁਰਾਣ
upapuraana/upapurāna

ਪਰਿਭਾਸ਼ਾ

ਦੂਜੇ ਦਰਜੇ ਦੇ ਪੁਰਾਣ. ਇਨ੍ਹਾਂ ਦੀ ਗਿਨਤੀ ਭੀ ੧੮. ਹੈਃ- ਉਸਨਾ, ਸਨਤਕੁਮਾਰ, ਸ਼ਾਂਬ, ਸ਼ੈਵ, ਕਾਪਿਲ, ਕਾਲਿਕਾ, ਦੁਰਵਾਸਾ, ਦੇਵੀ, ਨਾਰ ਸਿੰਘ, ਨਾਰਦੀਯ, ਨੰਦਿਕੇਸ਼੍ਵਰ, ਪਾਰਾਸ਼ਰ, ਪਾਦ੍‌ਮ, ਭਾਸ੍‌ਕਰ, ਮਾਹੇਸ਼੍ਵਰ, ਮਾਰੀਚ, ਵਾਯਵੀਯ ਅਤੇ ਵਾਰੁਣ. ਦੇਖੋ, ਪੁਰਾਣ.¹
ਸਰੋਤ: ਮਹਾਨਕੋਸ਼