ਉਪਮਾਨ
upamaana/upamāna

ਪਰਿਭਾਸ਼ਾ

ਦੇਖੋ, ਉਪਮਾ। ੨. ਸੰਗ੍ਯਾ- ਇੱਕ ਮਾਤ੍ਰਿਕ ਛੰਦ. ਇਸ ਦਾ ਨਾਉਂ ਨਿਸ਼ਾਨੀ ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੩ ਮਾਤ੍ਰਾ. ੧੩- ੧੦ ਤੇ ਵਿਸ਼੍ਰਾਮ, ਅੰਤ ਦੋ ਗੁਰੂ.#ਉਦਾਹਰਣ-#ਭਲੀ ਸੁਹਾਵੀ ਛਾਪਰੀ, ਜਾਮਹਿ ਗੁਨ ਗਾਏ,#ਕਿਤਹੀ ਕਾਮ ਨ ਧਉਲਹਰ, ਜਿਤੁ ਹਰਿ ਵਿਸਰਾਏ.#(ਸੂਹੀ ਮਃ ੫)#(ਅ) ਉਪਮਾਨ ਛੰਦ ਦਾ ਦੂਜਾ ਰੂਪ ਹੈ- ਚਾਰ ਚਰਣ, ਪ੍ਰਤਿ ਚਰਣ ੨੩ ਮਾਤ੍ਰਾ. ਪਹਿਲਾ ਵਿਸ਼੍ਰਾਮ ੧੩. ਤੇ, ਦੂਜਾ ੧੦. ਪੁਰ, ਹਰੇਕ ਚਰਣ ਦੇ ਆਦਿ ਗੁਰੂ, ਅੰਤ ਸ਼ਗਣ- .#ਉਦਾਹਰਣ-#ਅੱਖੀ ਬਾਝਹੁ ਵੇਖਣਾ, ਵਿਣ ਕੰਨਾ ਸੁਨਣਾ,#ਪੈਰ ਬਾਝਹੁ ਚੱਲਣਾ, ਵਿਣ ਹੱਥਾਂ ਕਰਣਾ,#ਜੀਭੈ ਬਾਝੁਹ ਬੋਲਣਾ, ਇਉ ਜੀਵਤਮਰਣਾ,#ਨਾਨਕ ਹੁਕਮ ਪਛਾਣਕੈ, ਤਉ ਖਸਮੈ ਮਿਲਣਾ.#(ਵਾਰ ਮਾਝ, ਮਃ ੨)
ਸਰੋਤ: ਮਹਾਨਕੋਸ਼