ਉਪਵੇਦ
upavaytha/upavēdha

ਪਰਿਭਾਸ਼ਾ

ਸੰ. ਸੰਗ੍ਯਾ- ਦੂਜੇ ਦਰਜੇ ਦੇ ਵੇਦ. ਵੇਦ ਜੇਹੇ ਮੰਨੇ ਪੁਸਤਕ. ਹਿੰਦੂਮਤ ਵਿੱਚ ਚਾਰ ਵੇਦਾਂ ਦੇ ਨਾਲ ਚਾਰ ਉਪਵੇਦ ਮੰਨੇ ਹਨ-#੧. ਆਯੁਰ ਵੇਦ. ਇਸ ਵਿੱਚ ਵੈਦ੍ਯ ਵਿਦ੍ਯਾ ਹੈ.#੨. ਗਾਂਧਰਵ ਵੇਦ. ਇਸ ਵਿੱਚ ਰਾਗ ਵਿਦ੍ਯਾ ਹੈ.#੩. ਧਨੁਰ ਵੇਦ. ਇਸ ਵਿੱਚ ਧਨੁਖ ਆਦਿ ਸ਼ਸਤ੍ਰਾਂ ਦੀ ਵਿਦ੍ਯਾ ਹੈ.#੪. ਸ੍‍ਥਾਪਤ੍ਯ ਵੇਦ. ਇਸ ਵਿੱਚ ਇਮਾਰਤ ਬਣਾਉਣ ਦੀ ਵਿਦ੍ਯਾ ਹੈ.
ਸਰੋਤ: ਮਹਾਨਕੋਸ਼