ਉਪਸੰਹਾਰ
upasanhaara/upasanhāra

ਪਰਿਭਾਸ਼ਾ

ਸੰ. उपसंहार. ਸੰਗ੍ਯਾ- ਆਪਣੀ ਵੱਲ ਖਿੱਚਣ ਦੀ ਕ੍ਰਿਯਾ। ੨. ਸਮਾਪਤੀ. ਲਯ (ਲੈ). "ਉਪਕ੍ਰਮ ਉਪਸੰਹਾਰ ਜਾਨ ਚਿਤ" (ਗੁਪ੍ਰਸੂ) ਕਰਤਾਰ ਤੋਂ ਜਗਤ ਦੀ ਉਤਪੱਤੀ ਅਤੇ ਉਸੇ ਵਿੱਚ ਲੈ ਹੋਣਾ. ਦੇਖੋ, ਉਪਕ੍ਰਮ ਉਪਸੰਹਾਰ। ੩. ਸਿੱਧਾਂਤ. ਨਤੀਜਾ.
ਸਰੋਤ: ਮਹਾਨਕੋਸ਼