ਪਰਿਭਾਸ਼ਾ
[عُبیذبیگ] ਇਸ ਨੂੰ ਸਨ ੧੭੬੧ ਵਿੱਚ ਅ਼ਹਮਦ ਸ਼ਾਹ ਦੁੱਰਾਨੀ ਨੇ ਕੁਝ ਸਮੇਂ ਲਈ ਲਹੌਰ ਦਾ ਸੂਬਾ ਥਾਪ ਦਿੱਤਾ ਸੀ. ਅਸਲ ਵਿੱਚ ਇਹ ਬਾਦਸ਼ਾਹ ਦਿੱਲੀ ਵੱਲੋਂ ਕਲਾਨੌਰ (ਗੁਰਦਾਸਪੁਰ) ਦਾ ਹ਼ਾਕਿਮ ਸੀ. ਇਸ ਨੇ ਚੰਬੇ ਦੇ ਰਾਜਾ ਚਤੁਰ ਸਿੰਘ, ਗੁਲੇਰ ਦੇ ਰਾਜਾ ਰਾਜ ਸਿੰਘ, ਬਸੋਲੀ ਦੇ ਰਾਜਾ ਧੀਰਜ ਪਾਲ ਅਤੇ ਜੰਮੂ ਦੇ ਰਾਜਾ ਕ੍ਰਿਪਾਲਦੇਉ ਨਾਲ ਜੰਗ ਕਰਕੇ ਭਾਰੀ ਹਾਰ ਖਾਧੀ ਸੀ.
ਸਰੋਤ: ਮਹਾਨਕੋਸ਼