ਉਰਗੇਸ਼
uragaysha/uragēsha

ਪਰਿਭਾਸ਼ਾ

ਸੰ. ਸੰਗ੍ਯਾ- ਉਰਗ (ਸੱਪਾਂ) ਦਾ ਈਸ਼ (ਰਾਜਾ) ਸ਼ੇਸਨਾਗ। ੨. ਭਾਈ ਸੁੱਖਾ ਸਿੰਘ ਨੇ ਗੁਰੁਵਿਲਾਸ ਵਿੱਚ ਪਹੇਲੀ ਦੇ ਢੰਗ ਗਜਰਾਜ, ਹਸ੍ਤਿ- ਰਾਜ ਅਤੇ ਨਾਗਰਾਜ ਦੀ ਥਾਂ ਉਰਗੇਸ਼ ਸ਼ਬਦ ਵਰਤਿਆ ਹੈ, ਕਿਉਂਕਿ ਨਾਗ ਨਾਉਂ ਹਾਥੀ ਦਾ ਭੀ ਹੈ.
ਸਰੋਤ: ਮਹਾਨਕੋਸ਼