ਉਰਝਨਾ
urajhanaa/urajhanā

ਪਰਿਭਾਸ਼ਾ

ਸੰ. अवरुन्धन- ਅਵਰੁੰਧਨ. ਕ੍ਰਿ- ਗੁੰਝਲ ਵਿੱਚ ਫਸਣਾ। ੨. ਅਟਕਣਾ. ਰੁਕਣਾ. "ਉਰਝ ਰਹਿਓ ਬਿਖਿਆ ਕੈ ਸੰਗਾ". (ਸੂਹੀ ਅਃ ਮਃ ੫) "ਉਰਝਿਓ ਕਨਕ ਕਾਮਿਨੀ ਕੇ ਰਸ." (ਟੋਡੀ ਮਃ ੯) ੩. ਝਗੜੇ ਵਿੱਚ ਫਸਣਾ.
ਸਰੋਤ: ਮਹਾਨਕੋਸ਼