ਉਰਧ
urathha/uradhha

ਪਰਿਭਾਸ਼ਾ

ਸੰ. ऊद्घेव- ਊਧ੍ਵ਼. ਕ੍ਰਿ. ਵਿ- ਉੱਪਰ. ਉੱਪਰ ਦੀ ਤਰਫ਼. ਉੱਪਰ ਵੱਲ. "ਊਰਧ ਮੂਲ ਜਿਸੁ ਸਾਖ ਤਲਾਹਾ, ਚਾਰ ਬੇਦ ਜਿਤੁ ਲਾਗੇ."¹ (ਗੂਜ ਅਃ ਮਃ ੧) ੨. ਵਿ- ਉੱਚਾ. ਬਲੰਦ. "ਗਰਭ ਕੁੰਡਲ ਮਹਿ ਉਰਧ ਧਿਆਨੀ." (ਮਾਰੂ ਸੋਲਹੇ ਮਃ ੧) ਦੇਖੋ, ਉਰਧ ਧਿਆਨੀ। ੩. ਖੜਾ. ਖਲੋਤਾ। ੪. ਸੰਗ੍ਯਾ- ਕਰਤਾਰ, ਜੋ ਸਭ ਤੋਂ ਉੱਚਾ ਹੈ. "ਅਰਧਹਿ ਉਰਧ ਮਿਲਿਆ ਸੁਖ ਪਾਵਾ." (ਗਉ ਬਾਵਨ ਕਬੀਰ) ਜੀਵ ਨੂੰ ਬ੍ਰਹਮ ਮਿਲਿਆ, ਤਦ ਸੁਖ ਪਾਇਆ। ੪. ਵਿ- ਮੂਧਾ. ਉਲਟਾ. ਅਧੋ. (अधम्) "ਉਰਧ ਪੰਕ ਲੈ ਸੂਧਾ ਕਰੈ." (ਗਉ ਵਾਰ ਸੱਤ ਕਬੀਰ) ਮੂਧਾ ਪੰਕਜ (ਕਮਲ ਮਨ ਹੈ. ਦੇਖੋ, ਊਰਧ.
ਸਰੋਤ: ਮਹਾਨਕੋਸ਼