ਪਰਿਭਾਸ਼ਾ
ਅ਼. [ال] ਅਲ. ਪ੍ਰਤ੍ਯ- ਇਹ ਅ਼ਰਬੀ ਨਾਵਾਂ ਦੇ ਮੁੱਢ ਵਿਸ਼ੇਸਤਾ (ਖ਼ਸੂਸੀਯਤ) ਪ੍ਰਗਟ ਕਰਨ ਲਈ ਆਉਂਦਾ ਹੈ. ਜਿਵੇਂ ਅਲ਼ਕੁਰਾਨ, ਪਰ ਸੰਧਿ ਵਿੱਚ ਆਇਆ ਹੋਇਆ ਇਜਾਫ਼ਤ ਦੀ ਥਾਂ ਅਰਥ ਦਿੰਦਾ ਹੈ ਅਤੇ ਉੱਚਾਰਣ 'ਉਲ' ਹੋ ਜਾਂਦਾ ਹੈ, ਜਿਵੇਂ "ਹਮੇਸੁਲ ਸਲਾਮੇ." (ਜਾਪੁ) ਨਿੱਤ ਕਾਇਮ ਰਹਿਣ ਵਾਲਾ ਹੈ। ੨. ਸੰ. उल्. ਧਾ- ਜਲਨਾ. ਦਗਧ ਹੋਣਾ.
ਸਰੋਤ: ਮਹਾਨਕੋਸ਼