ਪਰਿਭਾਸ਼ਾ
ਕਈ ਪੰਜਾਬੀ ਸਿਰਪੀੜ ਅਤੇ ਭੌਂਹਾਂ ਵਿੱਚ ਹੋਏ ਦਰਦ ਨੂੰ ਉੱਲ ਸਮਝਦੇ ਹਨ, ਪਰ ਉੱਲ ਨੇਤ੍ਰ ਰੋਗ ਦਾ ਇੱਕ ਭੇਦ ਹੈ, ਜਿਸ ਦਾ ਤਿੱਬੀ ਨਾਉਂ [خُضرتُلعیَن] ਖ਼ੁਜ਼ਰਤੁਲਐ਼ਨ, ਡਾਕਟਰੀ Glaucoma, ਅਤੇ ਪ੍ਰਸਿੱਧ ਨਾਉਂ "ਸਬਜ਼ ਮੋਤੀਆਬਿੰਦ" ਹੈ.#ਜਦ ਅੱਖ ਦੀ ਧੀਰੀ ਵਿੱਚ ਰਤੂਬਤ ਅਧਿਕ ਪੈਦਾ ਹੁੰਦੀ ਹੈ ਤੇ ਰਚਦੀ ਘੱਟ ਹੈ, ਅਥਵਾ ਨੇਤ੍ਰ ਵਿੱਚ ਨਾਸੂਰ ਹੋ ਜਾਂਦਾ ਹੈ, ਜਾਂ ਅੱਖ ਦਾ ਮੋਤੀ ਕਿਸੇ ਸਦਮੇ ਕਰਕੇ ਠਿਕਾਣਿਓਂ ਹਿਲ ਜਾਂਦਾ ਹੈ, ਤਦ ਅੱਖ ਅੱਗੇ ਅੰਧੇਰਾ ਆਉਣ ਲਗਦਾ ਹੈ. ਡੇਲਾ ਕਰੜਾ ਹੋ ਜਾਂਦਾ ਹੈ, ਅੱਖ ਅਤੇ ਪੁੜਪੁੜੀ ਵਿੱਚ ਵੱਡੀ ਪੀੜ ਹੁੰਦੀ ਹੈ ਅਤੇ ਡੇਲੇ ਦੀ ਰੰਗਤ ਸੁਰਖ ਹੋ ਜਾਂਦੀ ਹੈ, ਦੀਵੇ ਦੇ ਚੁਫੇਰੇ ਲਾਲ ਘੇਰਾ ਨਜਰ ਪੈਂਦਾ ਹੈ ਅਤੇ ਅੱਖ ਜੜ੍ਹ ਜੇਹੀ ਹੋ ਜਾਂਦੀ ਹੈ.#ਇਸ ਰੋਗ ਵਿੱਚ ਹਲਕਾ ਜੁਲਾਬ ਦੇਣਾ, ਪੁੜਪੁੜੀ ਤੇ ਜੋਕਾਂ ਲਾਉਣੀਆਂ, ਥੋੜੀ ਮਿਕਦਾਰ ਵਿੱਚ ਅਫੀਮ ਦੇਣੀ ਅਥਵਾ ਮਾਰਫੀਏ ਦੀ ਪਿਚਕਾਰੀ ਕਰਨੀ ਲਾਭਦਾਇਕ ਹੈ, ਪਰ ਸਭ ਤੋਂ ਚੰਗਾ ਇਹ ਹੈ ਕਿ ਕਿਸੇ ਲਾਇਕ ਡਾਕਟਰ ਤੋਂ ਅੱਖ ਦੇ ਅੰਬੀਆਂ ਪਰਦੇ ਦਾ ਉਪਰੇਸ਼ਨ ਕਰਵਾ ਦਿੱਤਾ ਜਾਵੇ, ਇਸ ਤੋਂ ਦਰਦ ਹਟ ਜਾਂਦਾ ਹੈ ਅਤੇ ਅੱਖ ਦੀ ਬਾਕੀ ਨਜ਼ਰ ਬਚ ਜਾਂਦੀ ਹੈ.#ਉੱਲ ਦੇ ਰੋਗੀ ਨੂੰ ਅਚਾਰ ਚਟਨੀਆਂ ਗਰਮ ਮਸਾਲੇ ਮੈਥੁਨ ਧੁੱਪ ਵਿੱਚ ਫਿਰਨਾ ਅਤੇ ਸਰਾਬ ਆਦਿਕ ਤੋਂ ਬਹੁਤ ਬਚਣਾ ਲੋੜੀਏ. ਨਰਮ ਹਲਕੀ ਗਿਜਾ ਅਤੇ ਦੁੱਧ ਪੀਣਾ ਅੱਛਾ ਹੈ. ਜਦ ਅੰਤੜੀ ਵਿੱਚ ਥੋੜੀ ਮੈਲ ਭੀ ਰੁਕੇ ਉਸ ਦੇ ਤੁਰੰਤ ਖਾਰਿਜ ਕਰਨ ਦਾ ਜਤਨ ਕਰਨਾ ਚਾਹੀਏ.
ਸਰੋਤ: ਮਹਾਨਕੋਸ਼
ULL
ਅੰਗਰੇਜ਼ੀ ਵਿੱਚ ਅਰਥ2
s. f, piercing headache, or pain in the side; c. w. paiṉí; i. q. Hull:—ullbochí, s. f. Playing ball by throwing it up and catching it; c. w. kheḍṉá.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ