oo/ū

ਪਰਿਭਾਸ਼ਾ

ਉਪਮਾਂ ਦਾ ਸੰਖੇਪ. "ਜਗਤੇਸ਼੍ਵਰ ਉਪ ਉਰ ਨ ਸਹੀਚੂ." (ਨਾਪ੍ਰ) ੨. ਸੰ. ਉਪਰ੍‍ਸਰਾ. ਇਹ ਅਨੇਕ ਸ਼ਬਦਾਂ ਨਾਲ ਲੱਗਕੇ ਅਰਥ ਦੀ ਵਿਸ਼ੇਸਤਾ ਪ੍ਰਗਟ ਕਰਦਾ ਹੈ- ਸਮੀਪਤਾ, ਜੈਸੇ ਉਪਗਮਨ, ਉਪਕੰਠ, ਉਪਨਯਨ। ੩. ਅਧਿਕਤਾ, ਜੈਸੇ ਉਪਕਾਰ, ਉਪਦੇਸ਼। ੪. ਨਾਯਬਪਨ, ਜੈਸੇ ਉਪਮੰਤ੍ਰੀ, ਆਦਿ.; ਵ੍ਯ- ਭੈ ਅਤੇ ਸ਼ੋਕ ਬੋਧਕ. ਆਹ! ਓਹ! ਹਾ! ੨. ਪੁਨਹ. ਭੀ. "ਸਿਵ ਊ ਬ੍ਰਹਮਾ ਕਛੁ ਪਾਰ ਨ ਪਾਯੋ." (੩੩ ਸਵੈਯੇ) ੩. ਸੰ. ऊ. ਸੰਗ੍ਯਾ- ਮਹਾਂਦੇਵ. ਸ਼ਿਵ। ੪. ਚੰਦ੍ਰਮਾ। ੫. ਫ਼ਾ. [اوُ] ਸਰਵ. ਓਹ. ਵਹ. ਦੇਖੋ, ਊਰਾ ੪.
ਸਰੋਤ: ਮਹਾਨਕੋਸ਼