ਪਰਿਭਾਸ਼ਾ
ਵਿ- ਪਰਮ ਅਦੁਤੀ. ਕੇਵਲ ਇੱਕ. ਦੂਈ ਰਹਿਤ. "ਸਭ ਏਕੋਇਕ ਵਰਤਦਾ." (ਸ੍ਰੀ ਮਃ ੩) "ਏਕੋਏਕ ਵਸੈ ਮਨਿ ਸੁਆਮੀ." (ਮਲਾ ਮਃ ੩) "ਏਕੋਏਕੀ ਨੈਨ ਨਿਹਾਰਉ." (ਆਸਾ ਮਃ ੫) ੨. ਏਕੇ ਪੁਰ ਏਕਾ. ਭਾਵ- ਏਕਾਦਸ਼ੀ. "ਏਕੋਏਕੁ ਬਖਾਨੀਐ." (ਗਉ ਥਿਤੀ ਮਃ ੫) ਇੱਥੇ ਏਕੋਏਕ ਪਦ ਵਿੱਚ ਸਲੇਸ ਹੈ, ਏਕਾਦਸ਼ੀ ਅਤੇ ਅਦੁਤੀ ਕਰਤਾਰ.
ਸਰੋਤ: ਮਹਾਨਕੋਸ਼