ਏਣ
ayna/ēna

ਪਰਿਭਾਸ਼ਾ

ਸੰ. ਸੰਗ੍ਯਾ- ਕਾਲਾ ਮ੍ਰਿਗ. ਹਰਿਣ (ਹਰਨ). "ਬਿਨਾ ਸਸਤ੍ਰ ਝਾਰੇ ਭਏ ਏਣ ਜੈਸੇ." (ਗੁਪ੍ਰਸੂ) ੨. ਸੰ. अनेनस् ਅਨੇਨਸ੍‌. ਵਿ- ਦੋਸ ਰਹਿਤ. ਕਲੰਕ ਬਿਨਾ. "ਰਾਜਾ ਯੁਧਿਸ੍ਟ੍ਰ ਭੂ ਭਰਤ ਏਣ." (ਗ੍ਯਾਨ) ਦੋਸ ਰਹਿਤ ਰਾਜਾ ਯੁਧਿਸ੍ਠਿਰ ਪ੍ਰਿਥਿਵੀ (ਪ੍ਰਜਾ) ਨੂੰ ਪਾਲਨ ਵਾਲਾ.
ਸਰੋਤ: ਮਹਾਨਕੋਸ਼