ਕਉਲਾਸਿਣ
kaulaasina/kaulāsina

ਪਰਿਭਾਸ਼ਾ

ਕਮਲਰੂਪ ਆਸਣ ਵਾਲਾ. ਭਾਵ- ਦਸਵਾਂ ਦ੍ਵਾਰ, ਜਿਸ ਵਿੱਚ ਯੋਗਮਤ ਅਨੁਸਾਰ ਪਰਮਜੋਤਿ ਦੇ ਵਿਰਾਜਣ ਦਾ ਕਮਲ ਹੈ। ੨. ਦਸਵੇਂ ਦ੍ਵਾਰ ਦੇ ਕਮਲ ਤੇ ਆਸਣ ਲਾਉਣ ਵਾਲਾ, ਜੋਤਿਰੂਪ ਕਰਤਾਰ. "ਪੁਰੀਆ ਸਤਿ ਊਪਰਿ ਕਉਲਾਸਣਿ." (ਰਤਨਮਾਲਾ ਬੰਨੋ) ਸੱਤ ਪੁਰੀਆਂ ਅਥਵਾ ਸੱਤ ਭੂਮਿਕਾ ਤੋਂ ਉੱਪਰ ਪਾਰਬ੍ਰਹਮ ਹੈ.
ਸਰੋਤ: ਮਹਾਨਕੋਸ਼