ਕਟਾਛ
kataachha/katāchha

ਪਰਿਭਾਸ਼ਾ

ਸੰ. कटाक्ष ਸੰਗ੍ਯਾ- ਅੱਖ ਦੇ ਕੋਏ ਨਾਲ ਦੇਖਣਾ. ਟੇਢੀ ਨਜਰ. ਬਾਂਕੀ ਚਿਤਵਨ. "ਕ੍ਰਿਪਾ ਖਟਾਖ੍ਯ ਅਵਿਲੋਕਨ ਕੀਨਉ." (ਧਨਾ ਮਃ ੫) "ਜਿਨਿ ਕਉ ਤੁਮਰੇ ਵਡ ਕਟਾਖ ਹੈਂ ਤੇ ਗੁਰਮੁਖਿ ਹਰਿ ਸਿਮਰਣੇ." (ਨਟ ਮਃ ੪) ੨. ਵ੍ਯੰਗ ਵਾਕ੍ਯ. ਰਮਜ। ੩. ਤਾਨਾ. ਤਨਜ਼.
ਸਰੋਤ: ਮਹਾਨਕੋਸ਼