ਕਟਿਤਕਟੀਤਿ
katitakateeti/katitakatīti

ਪਰਿਭਾਸ਼ਾ

ਵਿ- ਵੱਢੇ ਹੋਏ ਨੂੰ ਵੱਢਣ ਵਾਲਾ. "ਹਮ ਬਹੁ ਪਾਪ ਕੀਏ ਅਪਰਾਧੀ ਗੁਰਿ ਕਾਟੇ ਕਟਿਤ ਕਟੀਤਿ." (ਕਾਨ ਮਃ ੪) ਅਸੀਂ ਅਪਰਾਧੀਆਂ ਨੇ ਵੱਡੇ ਪਾਪ ਕੀਤੇ, ਗੁਰੂ ਨੇ ਸਾਡੇ ਦੋਸ, ਜੋ ਮੋਇਆਂ ਨੂੰ ਮਾਰਨ ਵਾਲੇ ਸਨ, ਨਾਸ਼ ਕਰ ਦਿੱਤੇ. ਕਾਮਾਦਿਕ ਵਿਕਾਰ ਮਰੇ ਹੋਏ ਜੀਵਾਂ ਨੂੰ ਭੀ ਮਾਰ ਰਹੇ ਹਨ.
ਸਰੋਤ: ਮਹਾਨਕੋਸ਼