ਪਰਿਭਾਸ਼ਾ
ਕ੍ਰਿ- ਕਰ੍ਸਣ. ਖਿੱਚਣਾ। ੨. ਬਾਹਰ ਕਰਨਾ. "ਦੁਸਮਨ ਦੂਤ ਸਭਿ ਮਾਰਿ ਕਢੀਏ." (ਵਾਰ ਬਿਲਾ ਮਃ ੪) ੩. ਪ੍ਰਗਟ ਕਰਨਾ. "ਕਾਣਿ ਕਢਨ ਤੇ ਛੂਟਿ ਪਰੀ." (ਆਸਾ ਮਃ ੫) ੪. ਖੋਦਣਾ. ਪੁੱਟਣਾ. "ਕਢਿ ਕੂਪ ਕਢੈ ਪਨਿਹਾਰੇ." (ਨਟ ਅਃ ਮਃ ੪) ੫. ਸੂਈ ਨਾਲ ਬੇਲ ਬੂਟੇ ਕਪੜੇ ਪੁਰ ਨਿਕਾਲਣੇ। ੬. ਤਜਵੀਜ਼ ਸੋਚਣੀ. ਨਵਾਂ ਖ਼ਿਆਲ ਪੈਦਾ ਕਰਨਾ. "ਕੋਈ ਕਢਹੁ ਇਹੁ ਵੀਚਾਰੁ." (ਵਾਰ ਰਾਮ ੧. ਮਃ ੩)
ਸਰੋਤ: ਮਹਾਨਕੋਸ਼