ਕਣਕਵਾਲ ਕਲਾਂ
kanakavaal kalaan/kanakavāl kalān

ਪਰਿਭਾਸ਼ਾ

ਰਿਆਸਤ ਪਟਿਆਲਾ, ਨਜਾਮਤ, ਤਸੀਲ, ਥਾਣਾ ਸੁਨਾਮ ਵਿੱਚ ਇੱਕ ਪਿੰਡ ਹੈ. ਇਸ ਪਿੰਡ ਤੋਂ ਉੱਤਰ ਵੱਲ ਦੋ ਫਰਲਾਂਗ ਤੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਗੁਰਦ੍ਵਾਰਾ ਹੈ.#ਸੰਮਤ ੧੯੭੮ ਵਿੱਚ ਨਾ ਮੁਕੰਮਲ ਜਿਹਾ ਮੰਦਿਰ ਬਣਾਇਆ ਗਿਆ ਹੈ. ਕੋਈ ਸੇਵਾਦਾਰ ਨਾ ਹੋਣ ਕਰਕੇ ਹਾਲਤ ਢਿੱਲੀ ਹੈ.#ਰੇਲਵੇ ਸਟੇਸ਼ਨ ਛਾਜਲੀ ਤੋਂ ਪੱਛਮ ਵੱਲ ੬. ਮੀਲ ਦੇ ਕਰੀਬ ਹੈ.
ਸਰੋਤ: ਮਹਾਨਕੋਸ਼