ਕਤ
kata/kata

ਪਰਿਭਾਸ਼ਾ

ਵ੍ਯ- ਕੁਤਃ ਕੁਤੋ. ਕਿਉਂ. ਕਿਸ ਲਈ. ਕਾਹੇ ਕੋ. "ਸਿੰਘਸਰਨ ਕਤ ਜਾਈਐ ਜਉ ਜੰਬੁਕ ਗ੍ਰਾਸੈ." (ਬਿਲਾ ਸਧਨਾ) "ਕਾਗਰ ਨਾਵ ਲੰਘਹਿ ਕਤ ਸਾਗਰ?" (ਮਲਾ ਮਃ ੫) ੨. ਸਰਵ- ਕਿਸ. "ਕਤ ਕੀ ਮਾਈ ਬਾਪ ਕਤ ਕੇਰਾ." (ਗਉ ਮਃ ੧) ੩. ਕ੍ਰਿ. ਵਿ- ਕੁਤ੍ਰ. ਕਿੱਥੇ. ਕਹਾਂ. "ਕਤ ਜਾਈਐ ਰੇ ਘਰ ਲਾਗੋ ਰੰਗ." (ਬਸੰ ਰਾਮਾਨੰਦ) ੪. ਕਿਤੇ. ਕਹੀਂ. "ਕਤ ਨਹੀਂ ਠੌਰ ਮੂਲੁ ਕਤ ਲਾਵਉ?" (ਗਉ ਕਬੀਰ) ਕਿਤੇ ਥਾਂ ਨਹੀਂ ਬੂਟੀ (ਦਵਾਈ) ਕਿੱਥੇ ਲਾਵਾਂ? ੫. ਅ਼. [قط] ਕ਼ਤ਼. ਕੱਟਣ ਦੀ ਕ੍ਰਿਯਾ. "ਸਚਿ ਨ ਲਾਗੈ ਕਤੁ." (ਮਾਰੂ ਮਃ ੧) ਸੱਚ ਕ਼ਤ਼ਅ਼ ਨਹੀਂ ਕੀਤਾ ਜਾ ਸਕਦਾ. ਭਾਵ, ਸਤ੍ਯ ਖੰਡਨ ਨਹੀਂ ਹੋ ਸਕਦਾ। ੬. ਹਸਦ. ਕੀਨਾ. "ਦੰਦੀ ਮੈਲ ਨ ਕਤੁ ਮਨ ਜੀਭੈ ਸਚਾ ਸੋਇ." (ਵਾਰ ਸੋਰ ਮਃ ੧) ੭. ਦੇਖੋ, ਕ਼ਤ਼ਈ਼. "ਅਖੀ ਕਤ ਨ ਸੰਜਰੈ ਤਿਨ." (ਭਾਗੁ)
ਸਰੋਤ: ਮਹਾਨਕੋਸ਼