ਪਰਿਭਾਸ਼ਾ
ਸੰ. कदम्ब ਸੰਗ੍ਯਾ- ਸਮੂਹ. ਸਮੂਦਾਯ. "ਸਿਰਜਤ ਹੈ ਬ੍ਰਹਮੰਡ ਕਦੰਬ." (ਨਾਪ੍ਰ) ੨. ਇੱਕ ਖ਼ਾਸ ਬਿਰਛ, ਜਿਸ ਦੇ ਪੀਲੇ ਫੁੱਲ ਲਗਦੇ ਹਨ. ਇਹ ਬਿਰਛ ਕ੍ਰਿਸਨ ਜੀ ਦੇ ਬਹੁਤ ਪਿਆਰੇ ਸਨ. ਇਨ੍ਹਾਂ ਦੇ ਜੰਗਲ ਵਿੱਚ ਹੀ ਬਹੁਤ ਖੇਲ ਕੀਤੀ ਹੈ. ਹੁਣ ਵ੍ਰਿੰਦਾਵਨ ਵਿੱਚ ਕ੍ਰਿਸਨ ਜੀ ਦੇ ਭਗਤ ਕਦੰਬ ਦੇ ਫੁੱਲਾਂ ਦੀ ਮਾਲਾ ਕ੍ਰਿਸਨ ਦੀ ਮੂਰਤੀ ਨੂੰ ਪਹਿਰਾਂਉਂਦੇ ਹਨ. Nauclea Cadamba.
ਸਰੋਤ: ਮਹਾਨਕੋਸ਼