ਕਨੇਚ
kanaycha/kanēcha

ਪਰਿਭਾਸ਼ਾ

ਸਾਨ੍ਹੇਵਾਲ ਸਟੇਸ਼ਨ ਤੋਂ ਡੇਢ ਮੀਲ ਅਗਨਿ ਕੋਣ ਜਿਲਾ ਲੁਧਿਆਨੇ ਦਾ ਇੱਕ ਪਿੰਡ. ਮਾਛੀਵਾੜੇ ਤੋਂ ਚਲਕੇ ਇਸ ਥਾਂ ਦਸਮੇਸ਼ ਕੁਝ ਕਾਲ ਵਿਰਾਜੇ ਹਨ. ਫੱਤਾ ਜ਼ਿਮੀਦਾਰ ਇਸੇ ਥਾਂ ਰਹਿੰਦਾ ਸੀ, ਜਿਸ ਨੇ ਸਤਿਗੁਰਾਂ ਨੂੰ ਸਵਾਰੀ ਲਈ ਸੁੰਦਰ ਘੋੜੀ ਦੇਣ ਤੋਂ ਬਹਾਨਾ ਬਣਾਇਆ ਸੀ.
ਸਰੋਤ: ਮਹਾਨਕੋਸ਼