ਕਪਾਟੰ
kapaatan/kapātan

ਪਰਿਭਾਸ਼ਾ

ਸੰ. ਸੰਗ੍ਯਾ- ਜੋ ਕ ((ਹਵਾ) ਨੂੰ ਬਾਹਰ ਕੱਢੇ ਅਤੇ ਰੋਕੇ. ਕਵਾਟ. ਕਿਵਾੜ. ਤਖ਼ਤਾ। ੨. ਭਾਵ, ਅਗ੍ਯਾਨ। ੩. ਦਸਮਦ੍ਵਾਰ. ਤਾਲੂਆ। ੪. ਕ (ਜਲ) ਨਾਲ ਭਿੱਜਿਆ ਪਟ. ਧੋਤਾ ਹੋਇਆ ਗਿੱਲਾ ਪਰਨਾ, ਜੋ ਸੰਧਿਆ ਕਰਮ ਸਮੇਂ ਮੋਢਿਆਂ ਪੁਰ ਰੱਖਣਾ ਵਿਧਾਨ ਹੈ. "ਦੁਇ ਧੋਤੀ ਵਸਤ੍ਰ ਕਪਾਟੰ." (ਵਾਰ ਆਸਾ)
ਸਰੋਤ: ਮਹਾਨਕੋਸ਼