ਪਰਿਭਾਸ਼ਾ
ਰਾਜ ਨਾਭਾ, ਨਜਾਮਤ ਅਮਲੋਹ, ਥਾਣਾ ਭਾਦਸੋਂ ਵਿੱਚ ਹਮੀਰ ਸਿੰਘ ਦੇ ਵਡੇ ਭਾਈ ਕਪੂਰ ਸਿੰਘ ਦਾ ਵਸਾਇਆ ਪਿੰਡ. ਇੱਥੇ ਬਾਬਾ ਨਾਥਾ ਸਿੰਘ ਜੀ ਦਾ ਸੰਮਤ ੧੮੪੦ ਵਿੱਚ ਨਿਵਾਸ ਹੋਇਆ, ਜੋ ਵਡੇ ਗੁਰਮੁਖ ਸਨ. ਰਿਆਸਤ ਵੱਲੋਂ ਬਾਬਾ ਜੀ ਦੇ ਡੇਰੇ ਦੇ ਨਾਉਂ ੧੦੫੦ ਰੁਪਯੇ ਦੀ ਜਾਗੀਰ ਹੈ. ਇਸ ਅਸਥਾਨ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸ਼੍ਰੀ ਸਾਹਿਬ ਹੈ.
ਸਰੋਤ: ਮਹਾਨਕੋਸ਼