ਪਰਿਭਾਸ਼ਾ
ਬੈਰਾੜ ਜੱਟ ਸਰਦਾਰ, ਜਿਸ ਦੇ ਨਾਉਂ ਤੇ "ਕੋਟਕਪੂਰਾ" ਨਗਰ ਆਬਾਦ ਹੈ. ਜਦ ਸੂਬਾ ਸਰਹਿੰਦ ਦਸ਼ਮੇਸ਼ ਦਾ ਪਿੱਛਾ ਕਰਦਾ ਹੋਇਆ ਫ੍ਹ੍ਹੌਜ ਲੈ ਕੇ ਜੰਗਲ ਪਹੁੰਚਿਆ, ਤਦ ਮੁਕਤਸਰ ਦੇ ਮੁਕਾਮ ਕਪੂਰਾ ਸ਼ਾਹੀ ਫੌਜ ਨਾਲ ਸੀ. ਘੋਰ ਜੰਗ ਪਿੱਛੋਂ ਇਸ ਨੇ ਸੂਬੇ ਨੂੰ ਇਹ ਸਮਝਾਕੇ ਕਿ ਪਾਣੀ ਆਸ ਪਾਸ ਕਿਤੇ ਨਹੀਂ, ਤੁਰਕੀ ਸੈਨਾ ਨੂੰ ਗੁਰੂ ਸਾਹਿਬ ਦਾ ਪਿੱਛਾ ਕਰਨੋਂ ਵਰਜਿਆ. ਕਲਗੀਧਰ ਤੋਂ ਅਮ੍ਰਿਤ ਛਕ ਕੇ ਕਪੂਰਾ ਕਪੂਰ ਸਿੰਘ ਸਜਿਆ. ਗੁਰੂ ਸਾਹਿਬ ਨੇ ਇਸ ਨੂੰ ਇੱਕ ਖੜਗ ਅਤੇ ਢਾਲ ਬਖਸ਼ੀ, ਜੋ ਹੁਣ ਫਰੀਦਕੋਟ ਦੇ ਰਾਜਮਹਿਲ ਵਿੱਚ ਸਨਮਾਨ ਨਾਲ ਰੱਖੇ ਹੋਏ ਹਨ. ਢਾਲ ਗੈਂਡੇ ਦੀ ੨੨ ਇੰਚ ਕੁਤਰ ਦੀ ਹੈ. ਖੜਗ ਫ਼ੌਲਾਦੀ ਸੀਖਮਾਨੀ ਜਾਤਿ ਦਾ ੩੧ ਇੰਚ ਲੰਮਾ ਹੈ, ਚੌੜਾਈ ਸਵਾ ਇੰਚ ਹੈ, ਮੁੱਠ ਸੁਨਹਿਰੀ ਹੈ. ਦੇਖੋ, ਫਰੀਦਕੋਟ.#ਮੰਜ ਈਸਾਖ਼ਾਨ (ਜੋ ਗਵਾਂਢੀ ਇਲਾਕੇ ਦਾ ਮਾਲਿਕ ਬਣਿਆ ਹੋਇਆ ਸੀ), ਉਸ ਨੇ ਕਪੂਰ ਸਿੰਘ ਨੂੰ ਸਨ ੧੭੦੮ ਵਿੱਚ ਫਾਂਸੀ ਦੇ ਕੇ ਮਾਰ ਦਿੱਤਾ। ੨. ਮੀਢੇ ਬਕਰੇ ਆਦਿ ਦਾ ਅੰਡਕੋਸ਼ (ਫ਼ੋਤਾ).
ਸਰੋਤ: ਮਹਾਨਕੋਸ਼