ਕਬਿੱਤ
kabita/kabita

ਪਰਿਭਾਸ਼ਾ

ਸੰ. ਕਵਿਤ੍ਵ. ਸੰਗ੍ਯਾ- ਕਵਿਤਾ. ਕਾਵ੍ਯ.#ਮੋਤਿਨ ਕੈਸੀ ਮਨੋਹਰ ਮਾਲ ਗੁਹੇ#ਤੁਕ ਅੱਛਰ ਰੀਝ ਰਿਝਾਵੈ,#ਪ੍ਰੇਮ ਕੋ ਪੰਥ ਕਥਾ ਹਰਿਨਾਮ ਕੀ#ਉਕ੍ਤਿ ਅਨੂਠੀ ਬਨਾਯ ਸੁਨਾਵੈ,#'ਠਾਕੁਰ' ਸੋ ਕਵਿ ਭਾਵੈ ਹਮੈ ਜੁਇ#ਸਰ੍‍ਵ ਸਭਾ ਮੇ ਬਢੱਪਨ ਪਾਵੈ,#ਪੰਡਿਤ ਲੋਗ ਪ੍ਰਬੀਨਨ ਕੋ ਜੋਈ#ਚਿੱਤ ਹਰੈ ਸੁ 'ਕਬਿੱਤ' ਕਹਾਵੈ.#੨. ਕਵਿਪਨ. ਕਵਿਪੁਣਾ। ੩. ਇੱਕ ਛੰਦ, ਸਾਮਾਨ੍ਯ ਕਰਕੇ ਸਭ ਛੰਦ ਕਬਿੱਤ (ਕਵਿਤ੍ਵ) ਕਹੇ ਜਾ ਸਕਦੇ ਹਨ, ਪਰੰਤੂ ਵਿਸ਼ੇਸ ਕਰਕੇ ਇੱਕ ਦੰਡਕ ਜਾਤਿ ਹੈ, ਇਸ ਦਾ ਨਾਉਂ "ਮਨਹਰ" ਅਥਵਾ "ਮਨਹਰਣ" ਹੈ. ਇਸ ਦਾ ਲੱਛਣ ਹੈ ਚਾਰ ਚਰਣ. ਪ੍ਰਤਿ ਚਰਣ ੩੧ ਅੱਖਰ. ਤਿੰਨ ਵਿਸ਼੍ਰਾਮ ਅੱਠ ਅੱਠ ਅੱਖਰਾਂ ਤੇ, ਚੌਥਾ ਸੱਤ ਪੁਰ, ਅੰਤ ਗੁਰੁ. ਇਸ ਛੰਦ ਵਿੱਚ ਸਮ ਵਰਣਾਂ ਦਾ ਪ੍ਰਯੋਗ ਅਤੇ ਅਨੁਪ੍ਰਾਸ, ਰਚਨਾ ਨੂੰ ਬਹੁਤ ਮਨੋਹਰ ਬਣਾ ਦਿੰਦੇ ਹਨ.#ਭਾਵੇਂ ਉੱਪਰ ਦੱਸਿਆ ਲੱਛਣ ਹੀ ਕਬਿੱਤ ਦਾ ਪੂਰਣ ਹੈ, ਪਰ ਕਵੀਆਂ ਨੇ ਇਸ ਦੀ ਚਾਲ ਨੂੰ ਸੁੰਦਰ ਰੱਖਣ ਲਈ ਇਹ ਨਿਯਮ ਭੀ ਥਾਪੇ ਹਨ-#(੧) ਆਦਿ ਵਿੱਚ ਲਘੁ ਗੁਰੁ ਲਘੁ, ਅਰਥਾਤ ਜਗਣ ਰੂਪ ਇੱਕ ਪਦ ਨਾ ਹੋਵੇ.#(੨) ਤਗਣ ਰੂਪ ਇੱਕ ਪਦ ਭੀ ਆਰੰਭ ਵਿੱਚ ਵਿਵਰਜਿਤ ਹੈ.#(੩) ਚਾਰ ਅੱਖਰਾਂ ਪਿੱਛੋਂ ਤਗਣ ਨਹੀਂ ਹੋਣਾ ਚਾਹੀਏ.#(੪) ਅੰਤ ਵਿੱਚ ਤਿੰਨ ਅੱਖਰਾਂ ਦਾ ਇੱਕ ਪਦ, ਜੋ ਮਗਣ ਰੂਪ ਹੋਵੇ ਉੱਤਮ ਨਹੀਂ।#(੫) ਤੁਕ ਦੇ ਅੰਤ ਗੁਰੁ ਲਘੁ ਲਘੁ ਗੁਰੁ ਅਰਥਾਤ ਭਗਣ ਅਤੇ ਗੁਰੁ ਨਹੀਂ ਹੋਣੇ ਚਾਹੀਏ.#(੬) ਚਾਰੇ ਵਿਸ਼੍ਰਾਮ ਦੇ ਸ਼ਬਦ ਠੀਕ ਗਿਣਤੀ ਪੁਰ ਸਮਾਪਤ ਹੋਣੇ ਚਾਹੀਏ, ਇਹ ਉੱਤਮ ਨਹੀਂ ਕਿ ਅੱਧਾ ਸ਼ਬਦ ਪਿਛਲੇ ਵਿਸ਼੍ਰਾਮ ਨਾਲ, ਅੱਧਾ ਅਗਲੇ ਵਿਸ਼੍ਰਾਮ ਨਾਲ ਜੋੜਿਆ ਜਾਵੇ.#(੭) ਸਮ ਪਦ ਨਾਲ ਸਮ, ਵਿਖਮ ਪਦ ਨਾਲ ਵਿਖਮ, ਮਿਲਾਉਣਾ ਚਾਹੀਏ, ਸਮ ਨਾਲ ਵਿਖਮ ਮਿਲਣ ਤੋਂ ਛੰਦ ਦੀ ਸੁੰਦਰਤਾ ਨਹੀਂ ਰਹਿੰਦੀ.#ਉਦਾਹਰਣ-#(ੳ) ਛਤ੍ਰਧਾਰੀ ਛਤ੍ਰੀਪਤਿ ਛੈਲਰੂਪ ਛਿਤਿਨਾਥ,#ਛੋਣੀਕਰ ਛਾਯਾਬਰ, ਛਤ੍ਰੀਪਤਿ ਗਾਈਐ. xx#(ਗ੍ਯਾਨ)#(ਅ) ਵਿਸ੍ਵਪਾਲ ਜਗ੍ਤਕਾਲ ਦੀਨਦ੍ਯਾਲ ਵੈਰੀਸਾਲ,#ਸਦਾ ਪ੍ਰਤਿਪਾਲ ਜਮਜਾਲ ਤੇ ਰਹਿਤ ਹੈ. xx#(ਅਕਾਲ)#(ੲ) ਸੋਧ ਹਾਰੇ ਦੇਵਤਾ ਵਿਰੋਧ ਹਾਰੇ ਦਾਨੋ ਬਡੇ,#ਬੋਧ ਹਾਰੇ ਬੋਧਕ ਪ੍ਰਬੋਧ ਹਾਰੇ ਜਾਪਸੀ. xx.#(ਅਕਾਲ)#ਕ੍ਰਿਪਾਨ ਅਤੇ ਘਨਾਕ੍ਸ਼੍‍ਰੀ ਭੀ ਕਬਿੱਤਜਾਤੀ ਵਿੱਚ ਹੀ ਗਿਣੇ ਜਾਂਦੇ ਹਨ. ਦੇਖੋ, ਕ੍ਰਿਪਾਨ ਅਤੇ ਘਨਾਕ੍ਸ਼੍‍ਰੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کبتّ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

a verse form; stanza composed in this meter
ਸਰੋਤ: ਪੰਜਾਬੀ ਸ਼ਬਦਕੋਸ਼

KABITT

ਅੰਗਰੇਜ਼ੀ ਵਿੱਚ ਅਰਥ2

s. m, sort of verse, a poetry, a kind of Hindu verse of four lines.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ