ਪਰਿਭਾਸ਼ਾ
ਇੱਕ ਰਾਗ. ਕਈ ਇਸ ਨੂੰ ਖਮਾਚ ਆਖਦੇ ਹਨ. ਇਹ ਕਮਾਚਠਾਟ ਦਾ ਸੰਪੂਰਣ ਰਾਗ ਹੈ. ਆਰੋਹੀ ਵਿੱਚ ਰਿਸਭ ਵਰਜਿਤ ਹੈ. ਇਸ ਹਿਸਾਬ ਇਹ ਸਾੜਵ ਸੰਪੂਰਣ ਰਾਗ ਹੈ. ਆਰੋਹੀ ਵਿੱਚ ਨਿਸਾਦ ਸ਼ੁੱਧ ਲਗਦਾ ਹੈ. ਪਰ ਅਵਰੋਹੀ ਵਿੱਚ ਕੋਮਲ ਹੈ. ਗਾਂਧਾਰ ਵਾਦੀ ਅਤੇ ਨਿਸਾਦ ਸੰਵਾਦੀ ਹੈ. ਗ੍ਰਹਸੁਰ ਗਾਂਧਾਰ ਹੈ. ਗਾਉਣ ਦਾ ਵੇਲਾ ਰਾਤ ਦਾ ਪਹਿਲਾ ਪਹਿਰ ਹੈ.#ਆਰੋਹੀ- ਸ ਗ ਮ ਪ ਧ ਨ ਸ.#ਅਵਰੋਹੀ- ਸ ਨਾ ਧ ਪ ਮ ਗ ਰ ਸ.#"ਗੂਜਰਿ ਅਰ ਕਮਾਚ ਧਨਵੰਤੀ (ਗੁਪ੍ਰਸੂ)
ਸਰੋਤ: ਮਹਾਨਕੋਸ਼
KAMÁCH
ਅੰਗਰੇਜ਼ੀ ਵਿੱਚ ਅਰਥ2
s. m, The bow of a fiddle, the name of a tune.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ