ਪਰਿਭਾਸ਼ਾ
ਇੱਕ ਮਾਤ੍ਰਿਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ੩੭ ਮਾਤ੍ਰਾ, ਪਹਿਲਾ ਵਿਸ਼੍ਰਾਮ ਅੱਠ ਪੁਰ, ਦੂਜਾ ਬਾਰਾਂ ਪੁਰ, ਤੀਜਾ ਅੱਠ ਪੁਰ, ਚੌਥਾ ਨੌ ਪੁਰ ਅੰਤ ਯਗਣ.#ਇਸ ਛੰਦ ਵਿੱਚ ਵੀਰ ਰਸ ਦਾ ਵਰਣਨ ਉੱਤਮ ਹੁੰਦਾ ਹੈ. ਦਸਮਗ੍ਰੰਥ ਵਿੱਚ ਲੇਖ ਹੈ-#"ਢਾਢਿਸੈਨ ਢਾਡੀ ਭਵ ਲਯੋ। ਕਰਖਾ ਵਾਰ ਉਚਾਰਤ ਭਯੋ." (ਚਰਿਤ੍ਰ ੪੦੫) "ਗਾਏ ਜੈ ਕਰਖਾ." (ਚੰਡੀ ੨)#ਕਰਖਾ ਛੰਦ ਵਿੱਚ ਜਿਤਨੇ ਅੱਖਰ ਲਘੁ ਜਾਦਾ ਹੋਣ, ਉਤਨੀ ਹੀ ਰੋਚਕਤਾ ਅਧਿਕ ਹੁੰਦੀ ਹੈ. ਇਸ ਛੰਦ ਦਾ ਨਾਉਂ "ਰਣੋੱਧਿਤ" ਭੀ ਹੈ.#ਉਦਾਹਰਣ-#ਉਡਤ ਨਭ ਗਰਦ, ਮੁਖ ਜਰਦ ਨਿਤ ਭ੍ਰਮਤ ਰਵਿ,#ਉਦਧਿ ਉਰ ਦਰਦ, ਦਲ ਦਬਤ ਲੰਕਾ,#ਅਚਲ ਵਡ ਡਗਤ, ਸ਼ਿਵ ਜਗਤ ਨਹਿ ਲਗਤ ਲਿਵ,#ਖਗਤ ਭਯ ਭਗਤ, ਬਿਧਿ ਦਗਤ ਸ਼ੰਕਾ,#ਅਹਿਪ ਹਿਯ ਧੜਕ, ਪਿਠ ਕਮਠ ਲੁਠ ਕੜਕ ਉਠ,#ਖੜਕ ਸੁਨ ਭੜਕ, ਹਰ ਬ੍ਰਿਖਭ ਬੰਕਾ,#ਬਿਕਟ ਭਟ ਕਟਕ, ਰਿਪੁ ਠਟਕ ਤਨ ਤਜਤ ਜਬ,#ਗਜਤ ਗੁਰੁਸਿੰਘ, ਭਲ ਬਜਤ ਡੰਕਾ."#(ਸਿੱਖੀ ਪ੍ਰਭਾਕਰ)#੨. ਵਿ- ਕਰ੍ਸਣ ਕੀਤਾ. ਖਿੱਚਿਆ.
ਸਰੋਤ: ਮਹਾਨਕੋਸ਼