ਕਰਣਵੇਧ
karanavaythha/karanavēdhha

ਪਰਿਭਾਸ਼ਾ

ਸੰ. ਸੰਗ੍ਯਾ- ਹਿੰਦੂਮਤ ਅਨੁਸਾਰ ਕੰਨ ਵਿੰਨ੍ਹਣ ਦਾ ਸੰਸਕਾਰ. ਜਨਮ ਤੋਂ ਛੀਵੇਂ ਮਹੀਨੇ ਤੋਂ ਸੋਲਵੇਂ ਤੀਕ ਇਹ ਸੰਸਕਾਰ ਕਰਨਾ ਵਿਧਾਨ ਹੈ. ਬ੍ਰਾਹਮਣ ਅਤੇ ਵੈਸ਼੍ਯ ਦਾ ਕੰਨ ਚਾਂਦੀ ਦੀ ਸਲਾਈ ਨਾਲ, ਛਤ੍ਰੀ ਦਾ ਸੋਨੇ ਦੀ ਸੂਈ ਨਾਲ ਅਤੇ ਸ਼ੂਦ੍ਰ ਦਾ ਲੋਹੇ ਦੇ ਸੂਏ ਨਾਲ ਵਿੰਨ੍ਹਣਾ ਚਾਹੀਏ. ਸਿੱਖ ਧਰਮ ਵਿੱਚ ਨੱਕ ਕੰਨ ਵਿੰਨ੍ਹਣੇ ਮਨਾ ਹਨ.
ਸਰੋਤ: ਮਹਾਨਕੋਸ਼