ਕਰਤਲ
karatala/karatala

ਪਰਿਭਾਸ਼ਾ

ਸੰਗ੍ਯਾ- ਹੱਥ ਦਾ ਤਲਾ. ਹਥੇਲੀ. "ਨਵ ਨਿਧਿ ਕਰਤਲ ਤਾਂਕੈ." (ਸੋਰ ਰਵਿਦਾਸ) "ਅਸਟ ਸਿਧਾਨ ਠਾਕੁਰ ਕਰਤਲ ਧਰਿਆ." (ਸੋਦਰੁ) ੨. ਸੰ कर्त्त्र ਕਿਰ੍‍ਤ੍ਰ. ਛੇਦਕ. "ਰਿਦ ਅੰਤਰ ਕਰਤਲ ਕਾਤੀ." (ਪ੍ਰਭਾ ਬੇਣੀ) ਦਿਲ ਅੰਦਰ ਕ਼ਾਤਿਲ ਛੁਰੀ ਹੈ.
ਸਰੋਤ: ਮਹਾਨਕੋਸ਼

KARTAL

ਅੰਗਰੇਜ਼ੀ ਵਿੱਚ ਅਰਥ2

s. f, The palm of the hand.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ