ਪਰਿਭਾਸ਼ਾ
ਕਰ (ਕਿਰਣਾਂ) ਤਾਰੁਣ (ਸੂਰਜ) ਦੀਆਂ. ਅਗ੍ਯਾਨਅੰਧੇਰਾ ਦੂਰ ਕਰਨ ਲਈ ਤਰੁਣ (ਸੂਰਜ) ਦੀ ਕਿਰਣਾਂ. "ਕਰਤਾਰਨ ਸੇ ਸੁਭ ਵਾਕ ਵਿਲਾਸ." (ਨਾਪ੍ਰ) ੨. ਕਰਤਾੜਨ. ਕਰਤਾਲੀ (ਤੌੜੀ). "ਬਿਹੰਗ ਵਿਕਾਰਨ ਕੋ ਕਰਤਾਰਨ." (ਨਾਪ੍ਰ) ਦੇਖੋ, ਤਾਰਨ ਸ਼ਬਦ। ੩. ਕਰਤਾਰ- ਹਨ. ਰਚਣ ਵਾਲੇ ਹਨ. ਕਰਨ ਵਾਲੇ ਹਨ.
ਸਰੋਤ: ਮਹਾਨਕੋਸ਼