ਕਰਤੋਯਾ
karatoyaa/karatoyā

ਪਰਿਭਾਸ਼ਾ

ਸੰਗ੍ਯਾ- ਪੂਰਵੀ ਬੰਗਾਲ ਆਸਾਮ ਦੀ ਨਦੀ, ਜੋ ਰੰਗਪੁਰ ਪਾਸ ਵਹਿੰਦੀ ਹੈ. ਪੁਰਾਣਕਥਾ ਹੈ ਕਿ ਜਦ ਸ਼ਿਵ ਨੇ ਪਾਰਬਤੀ ਦਾ ਪਾਣਿਗ੍ਰਹਣ ਕਰਨ ਵੇਲੇ ਹੱਥ ਪੁਰ ਸੰਕਲਪ ਦਾ ਜਲ ਲਿਆ, ਉਸ ਤੋਂ ਇਹ ਨਦੀ ਬਣੀ ਹੈ. ਇਸ ਦੇ ਉੱਪਰੋਂ ਲੰਘ ਜਾਣ ਕਰਕੇ ਧਰਮ ਦਾ ਨਾਸ਼ ਹੋਣਾ ਮੰਨਿਆ ਹੈ. ਦੇਖੋ, ਕਰਮਨਾਸਾ.
ਸਰੋਤ: ਮਹਾਨਕੋਸ਼