ਕਰਨਾ
karanaa/karanā

ਪਰਿਭਾਸ਼ਾ

ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کرنا

ਸ਼ਬਦ ਸ਼੍ਰੇਣੀ : verb, intransitive as well as transitive

ਅੰਗਰੇਜ਼ੀ ਵਿੱਚ ਅਰਥ

to do, act, perform; auxiliary verb to show wont or practice (as in ਪੀਆ ਕਰਦਾ used to drink or usually drank)
ਸਰੋਤ: ਪੰਜਾਬੀ ਸ਼ਬਦਕੋਸ਼

KARNÁ

ਅੰਗਰੇਜ਼ੀ ਵਿੱਚ ਅਰਥ2

s. m, The orange tree, orange flowers (Citrus Aurantium, Nat. Ord. Aurantiaceæ);—v. a. To do, to effect, to make, to create, to perform; to marry especially a widow or widower; to use, to wield; to carry on trade; to begin, to commence, to open, to establish a shop (haṭṭí karní); to hold a sitting of a court;—s. f. Corrupted from the Sanskrit word Karná. Tenderness:—karná nadhán, karná nidh, karná mai, s. m. The "fountain of mercy," an attribute of God:—roṭí karní, v. n. To cook:—sir karná, v. a. To braid, to plait the hair:—chaddar or dhotí karní, v. n. To put on, or wear a dhotí:ji karná, v. a. To wish or long for:—karne jog, karne joggá, a. Practicable, fit, suitable.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ