ਕਰਪੂਰ
karapoora/karapūra

ਪਰਿਭਾਸ਼ਾ

ਸੰ. ਹਾਥੀ, ਜੋ ਕਰ (ਸੁੰਡ) ਨਾਲ ਉਦਰ ਪੂਰਣ ਕਰਦਾ ਹੈ. "ਕਰਪੂਰਗਤਿ ਬਿਨ ਅਕਾਲ ਦੂਜੋ ਕਵਨ?" (ਗ੍ਯਾਨ) ਇਸ ਪਾਠ ਨੂੰ ਅਞਾਣ ਲਿਖਾਰੀਆਂ ਨੇ ਕਪੂਰਗਤਿ ਲਿਖ ਰੱਖਿਆ ਹੈ. "ਕੰਬੁਗ੍ਰੀਵ ਕਰਪੂਰਗਤਿ." (ਸਲੋਹ) ੨. ਸੰ. ਕਪੂਰ. ਕਾਫੂਰ. ਕਪੂਰ (ਕਪੂਰ) ਬਿਰਛ ਅਤੇ ਉਸ ਦੇ ਰਸ ਤੋਂ ਬਣਿਆ ਹੋਇਆ ਇੱਕ ਸੁਗੰਧ ਵਾਲਾ ਪਦਾਰਥ. "ਕਰਪੂਰ ਪੁਹਪ ਸੁਗੰਧਾ." (ਗਾਥਾ) ਦੇਖੋ, ਕਪੂਰ.
ਸਰੋਤ: ਮਹਾਨਕੋਸ਼