ਕਰਮਾਬਾਈ
karamaabaaee/karamābāī

ਪਰਿਭਾਸ਼ਾ

ਦੱਖਣ ਦੇ ਖਾਜਲ ਗ੍ਰਾਮ ਨਿਵਾਸੀ ਪੰਡਿਤ ਪਰਸ਼ੁਰਾਮ ਦੀ ਪੁਤ੍ਰੀ ਜੋ ਵਿਸਨੁਭਗਤਿ ਵਿੱਚ ਲੀਨ ਰਹਿੰਦੀ ਸੀ. ਇਸ ਨੇ ਆਪਣਾ ਪਤੀ ਕੇਵਲ ਇਸ ਲਈ ਤ੍ਯਾਗ ਦਿੱਤਾ ਸੀ ਕਿ ਉਹ ਵੈਸਨਵ ਨਹੀਂ ਸੀ. ਕਰਮਾਬਾਈ ਨੇ ਆਪਣੀ ਸਾਰੀ ਉਮਰ ਵ੍ਰਿੰਦਾਬਨ ਵਿੱਚ ਭਗਤਿ੍ਯਾਨ ਦੀ ਚਰਚਾ ਕਰਕੇ ਵਿਤਾਈ. ਇਸ ਦਾ ਅਸਥਾਨ ਹੁਣ ਭੀ ਵ੍ਰਿੰਦਾਬਨ ਵਿੱਚ ਵਿਦ੍ਯਮਾਨ ਹੈ. ਇਸ ਦਾ ਮੰਦਿਰ ਜਗੰਨਾਥ ਪਾਸ ਭੀ ਹੈ. ਭਗਤਮਾਲ ਵਿੱਚ ਕਥਾ ਹੈ ਕਿ ਇਸ ਦੀ ਖਿਚੜੀ ਖਾਣ ਲਈ ਜਗੰਨਾਥ ਜੀ ਖ਼ੁਦ ਗਏ ਸਨ. "ਕਰਮਾਬਾਈ ਕਰੀ ਖੀਚਰੀ ਜਿਮ ਅਚਵੀ ਤੁਮ ਰੂਪ ਮੁਰਾਰਿ." (ਗੁਪ੍ਰਸੂ)
ਸਰੋਤ: ਮਹਾਨਕੋਸ਼