ਪਰਿਭਾਸ਼ਾ
ਸੰਗ੍ਯਾ- ਕਿਨਾਰਾ. ਤਟ. ਕੰਢਾ. "ਸਰਤਾ ਕੇ ਗਿਰੇ ਕਰਾਰਾ." (ਰੁਦ੍ਰਾਵ) "ਕਰਾਰਨ ਤੇ ਬਢ ਮਾਨਹੁ ਨੀਰਧਿ ਕੋਪਕੈ ਗਾਜ੍ਯੋ." (ਕ੍ਰਿਸਨਾਵ) ੨. ਦੇਖੋ, ਕਿਰਾੜ। ੩. ਦਰਾਰ. ਖੁੱਡ. ਤੇੜ. ਬਿਲ. "ਮਾਨੋ ਪਹਾਰ ਕਰਾਰ ਮੇਂ ਚੋਂਚ ਪਸਾਰ ਰਹੇ ਸਿਸੁ ਸਾਰਕ ਜੈਸੇ." (ਚੰਡੀ ੧) ੪. ਅ਼. [قرار] ਕ਼ਰਾਰ. ਸ੍ਥਿਰਤਾ."ਠਹਿਰਾਉ। ੫. ਧੀਰਜ. "ਕਿਛੁ ਪਕੜੋ ਕਰਾਰ" (ਨਸੀਹਤ) ੬. ਪ੍ਰਤਿਗ੍ਯਾ. ਵਾਦਾ। ੭. ਤਸੱਲੀ. ਸੰਤੋਖ.
ਸਰੋਤ: ਮਹਾਨਕੋਸ਼
ਸ਼ਾਹਮੁਖੀ : قرار
ਅੰਗਰੇਜ਼ੀ ਵਿੱਚ ਅਰਥ
see ਇਕਰਾਰ , promise; mental calm, stability or satisfaction; tranquillity, calmness
ਸਰੋਤ: ਪੰਜਾਬੀ ਸ਼ਬਦਕੋਸ਼
KARÁR
ਅੰਗਰੇਜ਼ੀ ਵਿੱਚ ਅਰਥ2
s. m, Corrupted from the Arabic words, Iqrár, Qarár. Promise, consent, acceptance, assurance agreement, covenant; firmness of mind, steadfastness:—kaul karár, s. m. Promise, agreement:—karár madár, s. m. Promise; met. false promises:—karár námá, s. m. Written agreement, deed of agreement. See also Akrár.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ