ਕਰਾਹ
karaaha/karāha

ਪਰਿਭਾਸ਼ਾ

ਦੇਖੋ, ਕੜਾਹ. "ਕਹ੍ਯੋ ਕਿ ਤੇਰੇ ਉਦਰ ਮੇਂ ਗੁਰੁ ਕੇਰ ਕਰਾਹੂ." (ਗੁਪ੍ਰਸੂ) ੨. ਦੇਖੋ, ਕਰਾਹਨਾ। ੩. ਸੰਗ੍ਯਾ- ਜ਼ਮੀਨ ਸਾਫ਼ ਕਰਨ ਦਾ ਇੱਕ ਜ਼ਿਮੀਦਾਰਾ ਸੰਦ, ਜੋ ਉੱਚੇ ਥਾਂ ਤੋਂ ਮਿੱਟੀ ਖਿੱਚਕੇ ਨੀਵੇਂ ਥਾਂ ਲਿਆਉਂਦਾ ਹੈ। ੪. ਅ਼. [قراح] ਕ਼ਰਾਹ. ਬੀਜਿਆ ਖੇਤ। ੫. ਬੀਜਣ ਲਈ ਤਿਆਰ ਕੀਤਾ ਹੋਇਆ ਖੇਤ। ੬. ਨਿਰਮਲ ਜਲ। ੭. ਫ਼ਾ. [کراہ] ਕਿਨਾਰਾ। ੮. ਹੱਦ. ਸੀਮਾ.
ਸਰੋਤ: ਮਹਾਨਕੋਸ਼

KARÁH

ਅੰਗਰੇਜ਼ੀ ਵਿੱਚ ਅਰਥ2

s. m, board used for levelling ground, drawn by men or oxen.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ