ਪਰਿਭਾਸ਼ਾ
ਦੇਖੋ, ਕਲ੍ਯਾਣ। ੨. ਕਲ੍ਯਾਣ ਠਾਟ ਦੀ ਓੜਵ ਸੰਪੂਰਣ ਰਾਗਿਨੀ ਹੈ. ਇਸ ਰਾਗ ਦੇ ਕਈ ਭੇਦ ਹਨ. ਇਸ ਥਾਂ ਇਸ ਦਾ ਸ਼ੁੱਧ ਸਰੂਪ ਦਿੱਤਾ ਹੈ. ਆਰੋਹੀ ਵਿੱਚ ਮੱਧਮ ਅਤੇ ਨਿਸਾਦ ਵਰਜਿਤ ਹਨ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ. ਮੱਧਮ ਤੀਵ੍ਰ ਅਤੇ ਬਾਕੀ ਸਾਰੇ ਸ਼ੁੱਧ ਸੁਰ ਹਨ. ਗਾਉਣ ਦਾ ਵੇਲਾ ਰਾਤ ਦਾ ਪਹਿਲਾ ਪਹਿਰ ਹੈ.#ਆਰੋਹੀ- ਸ ਰ ਗ ਪ ਧ ਸ।#ਅਵਰੋਹੀ- ਸ ਨ ਧ ਪ ਮੀ ਗ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਲਿਆਨ ਦਾ ਉਨਤੀਹਵਾਂ ਨੰਬਰ ਹੈ। ੨. ਬੰਬਈ ਹਾਤੇ ਵਿੱਚ ਇੱਕ ਸ਼ਹਿਰ, ਜੋ ਕਿਸੇ ਵੇਲੇ ਚਾਲੂਕ੍ਯ ਰਾਜਪੂਤਾਂ ਦੀ ਰਾਜਧਾਨੀ ਰਿਹਾ ਹੈ.; ਦੇਖੋ, ਕਲ੍ਯਾਣ। ੨. ਦੇਖੋ, ਕਲਾਣ. ਆਸ਼ੀਰਵਾਦ. ਦੁਆ. "ਇਉਂ ਸੁਨ ਹਰਖ ਉਠ੍ਯੋ ਮਰਦਾਨਾ। ਉਚਰ੍ਯੋ ਸ੍ਰੀ ਨਾਨਕ ਕਲ੍ਯਾਨਾ। ਪਿਤਾ ਪਿਤਾਮਹ ਪਰ ਪੁਨ ਪਰਕੇ। ਬਰਨਨ ਨਾਮ ਕਰੇ ਜਗਗੁਰੁ ਕੇ। ਸੁਭ ਗੁਣ ਸੰਗ ਕੀਨ ਪਰਸੰਸਾ। ਨਿਪਜ੍ਯੋ ਵੇਦੀਕੁਲ ਅਵਤੰਸਾ." (ਨਾਪ੍ਰ)
ਸਰੋਤ: ਮਹਾਨਕੋਸ਼