ਪਰਿਭਾਸ਼ਾ
ਸ਼੍ਰੀ ਗੁਰੂ ਅਰਜਨ ਸਾਹਿਬ ਦਾ ਸਿੱਖ, ਜੋ ਆਤਮਗ੍ਯਾਨੀ ਅਤੇ ਅਨੰਨ ਸੇਵਕ ਸੀ. ਇਹ ਸ਼੍ਰੀ ਅਮ੍ਰਿਤਸਰ ਦੀ ਰਚਨਾ ਸਮੇਂ ਧਨ ਅਤੇ ਕਾਠ ਆਦਿਕ ਲੈਣ ਪਹਾੜੀ ਇਲਾਕੇ ਗਿਆ. ਮੰਡੀ ਦੇ ਮਕਾਮ ਤੇ ਇਸ ਪੁਰ ਭਾਰੀ ਵਿਪਦਾ ਆਈ. ਕ੍ਰਿਸਨਜਨਮਅਸ੍ਟਮੀ ਦਾ ਵ੍ਰਤ ਨਾ ਰੱਖਣ ਕਰਕੇ ਅਤੇ ਠਾਕੁਰਦ੍ਵਾਰੇ ਜਾਕੇ ਪੂਜਨ ਨਾ ਕਰਨ ਦੇ ਅਪਰਾਧ ਵਿੱਚ ਮੰਡੀਪਤਿ ਦੇ ਹੁਕਮ ਨਾਲ ਇਹ ਕੈਦ ਕੀਤਾ ਗਿਆ. ਰਾਜੇ ਨੇ ਇਸ ਨੂੰ ਨਾਸ੍ਤਿਕ ਜਾਣਕੇ ਭਾਰੀ ਸਜ਼ਾ ਦੇਣੀ ਚਾਹੀ, ਪਰੰਤੂ ਆਤਮਗ੍ਯਾਨੀ ਸਿੱਖ ਦੇ ਵਚਨ ਸੁਣਦੇ ਹੀ ਰਾਜੇ ਦਾ ਮਨ ਸ਼ੁੱਧ ਹੋ ਗਿਆ, ਅਤੇ ਭਾਈ ਕਲ੍ਯਾਨੇ ਦੇ ਪੈਰੀਂ ਪੈ ਕੇ ਅਪਰਾਧ ਬਖ਼ਸ਼ਵਾਇਆ. ਭਾਈ ਕਲ੍ਯਾਨੇ ਦੇ ਨਾਲ ਰਾਜਾ ਗੁਰੂ ਸਾਹਿਬ ਦੇ ਦਰਸ਼ਨ ਲਈ ਸ਼੍ਰੀ ਅਮ੍ਰਿਤਸਰ ਪਹੁੰਚਿਆ ਅਤੇ ਸਤਿਗੁਰੂ ਦਾ ਸਿੱਖ ਹੋਇਆ। ੩. ਬਿੰਦਰਾਉ ਗੋਤ ਦਾ ਇੱਕ ਪ੍ਰੇਮੀ, ਜੋ ਸ੍ਰੀ ਗੁਰੂ ਅਰਜਨ ਦੇਵ ਦਾ ਸਿੱਖ ਹੋਇਆ. ਇਹ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਸੇਵਾ ਵਿੱਚ ਭੀ ਹਾਜਿਰ ਰਿਹਾ ਅਤੇ ਧਰਮਜੰਗਾਂ ਵਿੱਚ ਹਿੱਸਾ ਲੈਂਦਾ ਰਿਹਾ. ਦੇਖੋ, ਬਲਵੰਤ ਖ਼ਾਂ.
ਸਰੋਤ: ਮਹਾਨਕੋਸ਼