ਕਲਿਕਾਲ
kalikaala/kalikāla

ਪਰਿਭਾਸ਼ਾ

ਕਲਿਯੁਗ ਦਾ ਸਮਾਂ.#(ੳ) ਸੂਰਤਾਈ ਆਂਧਰੇ ਮੇ ਦ੍ਰਿੜ੍ਹਤਾਈ ਪਾਹਨ ਮੇ#ਨਾਸਿਕਾ ਚਨਾਨ ਮਧ੍ਯ ਨੌਨ ਰਹੀ ਹਾਟ ਮੇ,#ਧਰ੍‍ਮ ਰਹ੍ਯੋ ਪੋਥਿਨ ਵਡਾਈ ਰਹੀ ਵ੍ਰਿਕ੍ਸ਼੍‍ਨ ਮੇ#ਬੰਧ ਪ੍ਰਪਾ ਪਾਂਤਨ ਮੇ ਪਾਨੀ ਰਹ੍ਯੋ ਘਾਟ ਮੇ,#ਯਹਿ ਕਲਿਕਾਲ ਨੇ ਬਿਹਾਲ ਕੀਓ ਸਬ ਜਗ,#"ਨਾਯਕ" ਸੁਕਵਿ ਕੈਸੀ ਬਨੀ ਹੈ ਕੁਠਾਟ ਮੇ,#ਰਜ ਰਹੀ ਪੰਥਨ ਰਜਾਈ ਰਹੀ ਸ਼ੀਤਕਾਲ#ਰਾਜਾ ਭਯੋ ਨਾਈ ਅਰੁ ਰਾਈ ਰਹੀ ਭਾਟ ਮੇ.#(ਅ) ਮੀਰਜ਼ਾਦੇ ਪੀਰਜ਼ਾਦੇ ਅਸਲ ਅਮੀਰਜ਼ਾਦੇ#ਸਾਹਿਬ ਫ਼ਕੀਰਜ਼ਾਦੇ ਗੋਸ਼ੇ ਤਨ ਗੋ ਰਹੇ,#ਰਾਯਜ਼ਾਦੇ ਰਾਉਜ਼ਾਦੇ ਸ਼ਾਹਜ਼ਾਦੇ ਸਾਹੁਜ਼ਾਦੇ#ਕੁਲ ਕੇ ਅਸੀਲਜ਼ਾਦੇ ਤਾਜਪਨ ਕੋ ਰਹੇ,#"ਠਾਕੁਰ" ਕਹਿਤ ਕਲਿਕਾਲ ਕੇ ਕਹਿਰ ਬੀਚ#ਪਹਿਰ ਪਹਿਰ ਪੀਛੇ ਭਾਰੇ ਭ੍ਰਮ ਭੋ ਰਹੇ,#ਦਾਨ ਕਿਰਪਾਨ ਸਮੈ ਸ੍ਯਾਨ ਗੁਰੁਗ੍ਯਾਨ ਸਮੈ#ਸਭ ਜ਼ਾਦੇ ਮਿਟਕੈ ਹਰਾਮਜ਼ਾਦੇ ਹੋ ਰਹੇ.#(ੲ) ਕੂਰ ਭਯੇ ਕੁਁਵਰ ਮਜੂਰ ਭਏ ਮਾਲਦਾਰ#ਸੂਰ ਭਯੇ ਗੁਪਤ ਅਸ਼ੂਰ ਭਯੇ ਜਬਰੇ,#ਦਾਤੇ ਭਏ ਕ੍ਰਿਪਨ ਅਦਾਤਾ ਕਹੈਂ ਦਾਤਾ ਹਮ#ਧਨੀ ਭਯੇ ਨਿਧਨ ਨਿਧਨ ਭਯੇ ਗਬਰੇ,#ਸਾਚਿਨ ਕੀ ਬਾਤਨ ਪਤ੍ਯਾਤ ਕੋਊ ਜਗ ਮਾਂਝ#ਰਾਜ ਦਰਬਾਰਨ ਬੁਲੈਂਯੇਂ ਲੋਗ ਲਬਰੇ,#ਭਨਤ "ਪ੍ਰਬੀਨ" ਅਬ ਛੀਨ ਭਈ ਹਿੰਮਤ, ਸੋ#ਕਲਿਯੁਗ ਅਦਲ ਬਦਲ ਡਾਰੇ ਸਗਰੇ. ੨. ਬੁਰਾ ਸਮਾਂ. ਦੁਖਦਾਈ ਜ਼ਮਾਨਾ. ਦੇਖੋ, ਕਲਿ ੩.¹
ਸਰੋਤ: ਮਹਾਨਕੋਸ਼