ਕਲੀਮ
kaleema/kalīma

ਪਰਿਭਾਸ਼ਾ

ਅ਼. [کلیم] ਵਿ- ਕਲਾਮ ਕਰਨ ਵਾਲਾ. ਵਕਤਾ. ਕਹਿਣ ਵਾਲਾ. "ਕਿ ਸਰਬੰ ਕਲੀਮੈ." (ਜਾਪੁ) ਸਰਵਵਕਤਾ ਹੈ। ੨. ਅ਼. [اِقلیم] ਇਕ਼ਲੀਮ. ਦੇਸ਼. ਪ੍ਰਿਥਿਵੀ ਦਾ ਖੰਡ. ਦੇਖੋ, ਅੰ Clime. "ਜਾਹਰ ਕਲੀਮ ਹਫ਼ਤਜ਼." (ਰਾਮਾਵ) ਸੱਤ ਵਲਾਇਤਾਂ ਤੋਂ ਜਾਹਿਰ ਹੈ. ਦੇਖੋ, ਹਫਤ ਇਕਲੀਮ.
ਸਰੋਤ: ਮਹਾਨਕੋਸ਼