ਪਰਿਭਾਸ਼ਾ
ਫ਼ਾ. [کشدہ] ਕਸ਼ੀਦਹ. ਖਿੱਚਿਆ ਹੋਇਆ। ੨. ਸੰਗ੍ਯਾ- ਸੂਈ ਨਾਲ ਖਿੱਚਿਆ (ਕੱਢਿਆ) ਹੋਇਆ ਵਸਤ੍ਰ ਪੁਰ ਬੇਲ ਬੂਟਾ. "ਕਢਿ ਕਸੀਦਾ ਪਹਿਰਹਿ ਚੋਲੀ." (ਬਸੰ ਮਃ ੧) ੩. ਅ਼. [قصیدہ] ਕ਼ਸੀਦਹ. ਵਿ- ਗਾੜ੍ਹਾ. ਸਘਨ। ੪. ਸੰਗ੍ਯਾ- ਅਜੇਹੀ ਛੰਦਰਚਨਾ ਜਿਸ ਵਿੱਚ ਪਦਰਚਨਾ ਸੰਘਣੀ (ਗੁੰਦਵੀਂ) ਹੋਵੇ. ਕਸੀਦੇ ਵਿੱਚ ੧੫. ਛੰਦਾਂ ਤੋਂ ਘੱਟ ਰਚਨਾ ਨਹੀਂ ਚਾਹੀਏ. "ਕਰ੍ਯੋ ਕਸੀਦਾ ਪੇਸ਼ ਗੁਰੂ ਕੇ." (ਗੁਪ੍ਰਸੂ)
ਸਰੋਤ: ਮਹਾਨਕੋਸ਼