ਕਹ
kaha/kaha

ਪਰਿਭਾਸ਼ਾ

ਕ੍ਰਿ. ਵਿ- ਕਹਾਂ. ਕਿੱਥੇ. "ਮਨ, ਕਹ ਅਹੰਕਾਰ ਅਫਾਰਾ?" (ਦੇਵ ਮਃ ੫) "ਗਰਭ ਜੋਨਿ ਕਹ ਆਵੈ?" (ਨਟ ਮਃ ੫) ੨. ਕਦੀ. ਕਦੇ. ਕਭੀ. "ਕਹ ਫੂਲਹਿ ਆਨੰਦ ਬਿਖੈ ਸੋਗ ਕਬ ਹਸਨੋ ਕਬ ਰੋਈਐ." (ਦੇਵ ਮਃ ੫) ੩. ਸਰਵ- ਕਿਆ. ਕਿੰ. "ਕਹ ਕਰੈ ਮੁਲਾ ਕਹ ਕਰੈ ਸੇਖ?" (ਭੈਰ ਕਬੀਰ) ੪. ਦੇਖੋ, ਕਹਨ। ੫. ਦੇਖੋ, ਕਹਁ। ੬. ਵ੍ਯ- ਦਾ. ਕਾ। ੭. ਕੋ. ਨੂੰ. ਪ੍ਰਤਿ. "ਅਸੁਰਨ ਕਹ ਇਮ ਆਗ੍ਯਾ ਦੀਨੀ." (ਸਲੋਹ)
ਸਰੋਤ: ਮਹਾਨਕੋਸ਼