ਕਹੀ
kahee/kahī

ਪਰਿਭਾਸ਼ਾ

ਕਥਨ ਕੀਤੀ. ਆਖੀ. "ਉਪਮਾ ਜਾਤ ਨ ਕਹੀ." (ਬਿਲਾ ਅਃ ਮਃ ੫) ੨. ਦੇਖੋ, ਕਸੀ. "ਕਹੀ ਚੁਰਾਈ." (ਗੁਪ੍ਰਸੂ) ੩. ਕਿਸੀ. "ਹਿਆਉ ਨ ਠਾਹੇ ਕਹੀ ਦਾ." (ਸ. ਫਰੀਦ) ੪. ਪੁਰਾਣੇ ਜ਼ਮਾਨੇ ਮਾਲ ਅਫਸਰਾਂ ਦੀ ਇੱਕ ਰੀਤਿ. ਕਾਛੂ ਲੋਕ ਖੇਤਾਂ ਵਿੱਚ ਜਾਕੇ ਅੰਨ ਦੀ ਉਪਜ ਦੇਖਕੇ ਕਹੀ ਨਾਲ ਵੱਟਾਂ ਪਵਾ ਦਿੰਦੇ ਸੇ, ਅਤੇ ਉਨ੍ਹਾਂ ਦੇ ਨੰਬਰ ਨੋਟ ਕਰ ਲੈਂਦੇ. ਇਸ ਦਾ ਨਾਉਂ 'ਕਹੀ ਕਰਨਾ' ਸੀ।#੫. ਇਹ ਪਦ ਲੁੱਟ ਖਸੋਟ ਵਾਸਤੇ ਭੀ ਵਰਤਿਆ ਜਾਂਦਾ ਹੈ. ਜਿਸ ਦਾ ਭਾਵ ਇਹ ਹੈ ਕਿ ਆਪੇ ਹੀ ਖੇਤਾਂ ਨੂੰ ਕੱਛ ਲੈਣਾ. "ਨਿਰਭੈ ਜਾਇ ਕਹੀ ਕਰ ਆਵੈਂ।" (ਗੁਵਿ ੧੦) ੬. ਫੌਜ ਦੇ ਅੱਗੇ ਜੋ ਕਹੀ ਆਦਿਕ ਸੰਦ ਲੈ ਕੇ ਟੋਲਾ ਰਾਹ ਦੀ ਸਫਾਈ ਲਈ ਤੁਰਦਾ ਸੀ, ਉਸ ਨੂੰ ਭੀ ਕਹੀ ਆਖਦੇ ਸਨ. ਸਫਰਮੈਨਾ. ਅੰ. Sappers and Miners.#"ਕਹੀ ਛਿੜੀ ਤੁਰਕਨ ਲਖੀ." (ਪ੍ਰਾਪੰਪ੍ਰ), ਦੇਖੋ, ਕਹੀਂ. "ਕਹੀ ਨ ਉਪਜੈ." (ਆਸਾ ਕਬੀਰ)
ਸਰੋਤ: ਮਹਾਨਕੋਸ਼

ਸ਼ਾਹਮੁਖੀ : کہی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

spade, hoe, a kind of digging implement
ਸਰੋਤ: ਪੰਜਾਬੀ ਸ਼ਬਦਕੋਸ਼