ਕਾਂਇ
kaani/kāni

ਪਰਿਭਾਸ਼ਾ

ਕ੍ਰਿ. ਵਿ- ਕਾਹੇ. ਕਿਉਂ "ਕਾਇ ਪਾਪ ਕਮਾਈਐ?" (ਆਸਾ ਛੰਤ ਮਃ ੫) "ਕਾਇ ਪਟੋਲਾ ਪਾੜਤੀ?" (ਸ. ਫਰੀਦ) "ਤੂ ਕਾਂਇ ਗਰਬਹਿ ਬਾਵਲੀ?" (ਬਸੰ ਰਵਿਦਾਸ) ੨. ਕਿਸ ਵਾਸਤੇ. ਕਿਉਂਕਰ. "ਕੇਸ ਮੁਡਾਏ ਕਾਂਇ?" (ਸ. ਕਬੀਰ) ੩. ਸਰਵ- ਕਿਸ ਨੂੰ. ਕਿਸੀ. ਕਿਸੇ "ਜਗਜੀਵਨੁ ਜੁਗਤਿ ਨ ਮਿਲੈ ਕਾਇ." (ਬਸੰ ਮਃ ੧) ੪. ਸੰ. ਕਾਯ. ਸੰਗ੍ਯਾ- ਦੇਹ. ਸ਼ਰੀਰ. ਜਿਸਮ.
ਸਰੋਤ: ਮਹਾਨਕੋਸ਼