ਕਾਂਉਂਕੇ
kaanunkay/kānunkē

ਪਰਿਭਾਸ਼ਾ

ਜਿਲਾ ਲੁਦਿਆਨਾ, ਤਸੀਲ ਥਾਣਾ ਜਗਰਾਉਂ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਜਗਰਾਉਂ, ਤੋਂ ਪੱਛਮ ਦਿਸ਼ਾ ਵੱਲ ੪. ਮੀਲ ਦੀ ਵਿੱਥ ਪੁਰ ਹੈ, ਇਸ ਪਿੰਡ ਤੋਂ ਡੇਢ ਮੀਲ ਦੇ ਕਰੀਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਗੁਰਦ੍ਵਾਰਾ ਹੈ. ਸਤਿਗੁਰੂ ਸਿੱਧਵਾਂ ਤੋਂ ਇੱਥੇ ਆਏ ਹਨ.#ਦਰਬਾਰ ਸੁੰਦਰ ਬਣਿਆ ਹੋਇਆ ਹੈ ਪੁਜਾਰੀ ਨਿਹੰਗ ਸਿੰਘ ਹੈ. ਦਰਬਾਰ ਨਾਲ ੧੩. ਘੁਮਾਉਂ ਜ਼ਮੀਨ ਪਿੰਡ ਵੱਲੋਂ ਹੈ. ਵੈਸਾਖੀ ਨੂੰ ਮੇਲਾ ਹੁੰਦਾ ਹੈ.
ਸਰੋਤ: ਮਹਾਨਕੋਸ਼