ਪਰਿਭਾਸ਼ਾ
ਰਾਜ ਨਾਭਾ ਵਿੱਚ ਨਜਾਮਤ ਫੂਲ ਦੇ ਥਾਣੇ ਦਿਆਲਪੁਰੇ ਦਾ ਇੱਕ ਪਿੰਡ, ਜੋ ਦੀਨੇ ਤੋਂ ਡੇਢ ਕੋਹ ਦੱਖਣ ਹੈ. ਇਹ ਕਿਸੇ ਸਮੇਂ ਰਾਇਜੋਧ ਦੀ ਰਾਜਧਾਨੀ ਸੀ. ਇਸ ਥਾਂ ਗੁਰੂ ਹਰਿਗੋਬਿੰਦ ਸਾਹਿਬ ਆਪਣੇ ਸੇਵਕ ਰਾਇਜੋਧ ਦਾ ਪ੍ਰੇਮ ਦੇਖਕੇ ਪਧਾਰੇ ਹਨ. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭੀ ਇਹ ਅਸਥਾਨ ਚਰਣਾਂ ਨਾਲ ਪਵਿਤ੍ਰ ਕੀਤਾ ਹੈ. "ਜਫ਼ਰਨਾਮਹ" ਇਸੇ ਥਾਂ ਵਿਰਾਜਕੇ ਲਿਖਿਆ ਹੈ. "ਕਿ ਤਸ਼ਰੀਫ਼ ਦਰ ਕਸਬਹ ਕਾਂਗੜ ਕੁਨਦ." (ਜਫਰ) ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਰਾਇਜੋਧ ਨੂੰ ਬਖਸ਼ਿਆ ਕਟਾਰ ਹੁਣ ਸਰਦਾਰ ਬਘੇਲ ਸਿੰਘ ਦੇ ਘਰ ਹੈ.#ਰੇਲਵੇ ਸਟੇਸ਼ਨ ਰਾਮਪੁਰਾ ਫੂਲ ਤੋਂ ਕਾਂਗੜ ੧੬. ਮੀਲ ਉਤੱਰ ਵੱਲ ਹੈ. ਦੇਖੋ, ਜਫਰਨਾਮਾ ਸਾਹਿਬ
ਸਰੋਤ: ਮਹਾਨਕੋਸ਼