ਪਰਿਭਾਸ਼ਾ
ਆਸਾਮ ਦੇਸ਼ ਵਿੱਚ ਪੂਰਵੀ ਬੰਗਾਲ ਦਾ ਭੂਟਾਨ ਦੀ ਸਰਹੱਦ ਪੁਰ ਇੱਕ ਜਿਲਾ ਅਤੇ ਉਸ ਦੇ ਆਸ ਪਾਸ ਦਾ ਇਲਾਕਾ. ਕਾਮਾਖ੍ਯਾ ਦੇਵੀ ਦਾ ਅਸਥਾਨ ਇਸੇ ਦੇਸ਼ ਵਿੱਚ ਹੈ. ਪੁਰਾਣੇ ਸਮੇਂ ਇਹ ਦੇਸ਼ ਮੰਤ੍ਰ ਜੰਤ੍ਰ ਟੂਣੇ ਆਦਿਕ ਲਈ ਵਡਾ ਪ੍ਰਸਿੱਧ ਸੀ. ਇਸ ਦਾ ਪ੍ਰਧਾਨਨਗਰ ਗੋਹਾਟੀ ਹੈ। ੨. ਕਾਮਰੂਪ ਦੇਸ਼ ਦਾ ਇੱਕ ਤੀਰਥ, ਜਿਸ ਦਾ ਮਹਾਤਮ ਕਾਲਿਕਾ ਪੁਰਾਣ ਵਿੱਚ ਲਿਖਿਆ ਹੈ.
ਸਰੋਤ: ਮਹਾਨਕੋਸ਼